ਪਿਆਰੇ ਵਿਦਿਆਰਥੀਓ
ਐਮ.ਬੀ.ਜੀ. ਸਰਕਾਰੀ ਕਾਲਜ, ਪੋਜੇਵਾਲ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ। ਵਿਸ਼ਵ ਪ੍ਰਸਿੱਧ ਨੇਤਾ ਨੈਲਸਨ ਮੰਡੇਲਾ ਲਿਖਦੇ ਹਨ ਕੀ "ਸਿੱਖਿਆ ਸਭ ਤੋਂ ਸ਼ਕਤੀਸ਼ਾਲੀ ਹਥਿਆਰ ਹੈ, ਜਿਸਨੂੰ ਤੁਸੀਂ ਦੁਨੀਆਂ ਬਦਲਣ ਲਈ ਵਰਤ ਸਕਦੇ ਹੋ।" ਤੇਜ਼ੀ ਨਾਲ ਬਦਲ ਰਹੇ ਇਸ ਯੁੱਗ ਵਿੱਚ ਸਿੱਖਿਆ ਦੀ ਭੂਮਿਕਾ ਹੋਰ ਵੀ ਵਧ ਜਾਂਦੀ ਹੈ ਕਿਉਂਕਿ ਇਹ ਤੁਹਾਨੂੰ ਸੋਚਣ, ਸਿਰਜਣ ਅਤੇ ਸਮੇਂ ਦੇ ਅਨੁਕੂਲ ਹੋਣ ਦੇ ਯੋਗ ਬਣਾਉਦੀ ਹੈ। ਸਾਡੇ ਕਾਲਜ ਵਿੱਚ, ਅਸੀਂ NEP 2020 ਦੇ ਬਹੁ-ਅਨੁਸ਼ਾਸਨੀ ਦ੍ਰਿਸ਼ਟੀਕੋਣ ਰਾਹੀਂ MDC, SEC ਅਤੇ VAC ਕੋਰਸਾਂ ਦੁਆਰਾ ਇਹ ਯਕੀਨੀ ਬਣਾਉਂਦੇ ਹਾਂ ਕਿ ਤੁਸੀਂ ਗਿਆਨ ਦੇ ਨਾਲ-ਨਾਲ ਰੁਜ਼ਗਾਰ ਯੋਗ ਹੁਨਰ ਵੀ ਹਾਸਲ ਕਰੋ। ਸਾਡੀ ਸਮਰਪਿਤ ਫੈਕਲਟੀ, ਵਧੀਆ ਬੁਨਿਆਦੀ ਢਾਂਚਾ ਅਤੇ ਵਿਦਿਆਰਥੀ-ਕੇਂਦਰਿਤ ਮਾਹੌਲ ਤੁਹਾਨੂੰ ਇੱਕ ਸਮਰੱਥ ਅਤੇ ਜ਼ਿੰਮੇਵਾਰ ਨਾਗਰਿਕ ਅਤੇ ਭਵਿੱਖ ਦੇ ਨੇਤਾ ਵਜੋਂ ਤਿਆਰ ਕਰਨ ਲਈ ਵਚਨਬੱਧ ਹੈ।
ਆਓ, ਤੁਹਾਡਾ ਭਵਿੱਖ ਸਿਰਜਣ ਦੀ ਸਾਂਝੀ ਯਾਤਰਾ ਦੀ ਸ਼ੁਰੂਆਤ ਕਰੀਏ।
ਡਾ. ਮਨੀਸ਼ ਕੁਮਾਰ
ਪ੍ਰਿੰਸੀਪਲ